CM ਹੋਏ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸਖ਼ਤ, ਇੱਕ ਹੋਰ MLA 'ਤੇ ਵਿਜੀਲੈਂਸ ਦਾ ਸ਼ਿੰਕਜਾ, ਹੋਣਗੇ ਖ਼ੁਲਾਸੇ |OneIndia Punjabi

2023-09-05 0

CM ਭਗਵੰਤ ਮਾਨ ਆਪਣੇ ਹਰ ਭਾਸ਼ਣ 'ਚ ਇਹ ਕਹਿੰਦੇ ਸੁਣਾਈ ਦਿੰਦੇ ਨੇ ਇਕ ਉਹ ਅਜਿਹੇ ਕਿਸੇ ਵਿਅਕਤੀ ਨੂੰ ਵੀ ਨਹੀਂ ਬਖਸ਼ਣ ਗਏ ਜਿਸ ਨੇ ਪੰਜਾਬ ਦਾ ਇਕ ਪੈਸਾ ਵੀ ਖਾਦਾ ਹੋਵੇ, ਤੇ ਇਹ ਸੱਚ ਵੀ ਹੁੰਦਾ ਦਿਖਾਈ ਦੇ ਰਿਹਾ ਹੈ | ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਜ਼ਿਲ੍ਹੇ ’ਚ ਪੰਚਾਇਤਾਂ ਨੂੰ ਮਿਲੀਆਂ ਗਰਾਂਟਾਂ ’ਚ ਕਥਿਤ ਘੁਟਾਲੇ ਸਬੰਧੀ ਮੋਗਾ ਵਿਧਾਨ ਸਭਾ ਸ਼ਹਿਰੀ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਤੋਂ ਸਥਾਨਕ ਵਿਜੀਲੈਂਸ ਬਿਊਰੋ ਨੇ ਦੋ ਘੰਟੇ ਪੁੱਛ ਪੜਤਾਲ ਕੀਤੀ। ਦੱਸਦਈਏ ਕਿ ਡਾ. ਹਰਜੋਤ ਹੁਣ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ। ਡੀਐੱਸਪੀ ਵਿਜੀਲੈਂਸ ਬਿਊਰੋ ਜਸਤਿੰਦਰ ਸਿੰਘ ਰਾਣਾ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਲੇ ਜਾਂਚ ਚੱਲ ਰਹੀ ਹੈ ਤੇ ਜਾਂਚ ਤੋਂ ਪਹਿਲਾਂ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।
.
CM becomes strict against corrupt people, vigilance on another MLA, there will be revelations.
.
.
.
#cmbhagwantmann #punjabnews #vigilance